ਲੁਧਿਆਣਾ : ਲੁਧਿਆਣਾ ਵੈਸਟ 'ਤੇ ਵਿਧਾਨ ਸਭਾ ਸੀਟ 'ਤੇ ਹੋਈ ਜ਼ਿਮਨੀ ਚੋਣ ਲਈ ਵੋਟਿੰਗ ਸਵੇਰੇ 8 ਵਜੇ ਤੋਂ ਜਾਰੀ ਹੈ। ਹੁਣ ਤਕ ਦੇ ਰੁਝਾਨਾ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਲਗਾਤਾਰ ਅੱਗੇ ਚੱਲ ਰਹੇ ਹਨ ਪਰ ਇਥੇ ਜਿਹੜੇ ਰੁਝਾਨ ਆ ਰਹੇ ਹਨ, ਉਹ ਹੈਰਾਨ ਕਰ ਦੇਣ ਵਾਲੇ ਹਨ। ਹੁਣ ਤੱਕ ਦੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ 8117 ਵੋਟਾਂ ਨਾਲ ਅੱਗੇ ਚੱਲ ਰਹੇ ਹਨ ਜਦਕਿ ਇਸ ਭਾਜਪਾ ਦੇ ਜੀਵਨ ਗੁਪਤਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੂਜੇ ਨੰਬਰ ਆ ਗਏ ਹਨ। ਇਸ ਤੋਂ ਇਲਾਵਾ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਤੀਜੇ ਅਤੇ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਚੌਥੇ ਨੰਬਰ ਚੱਲ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੇ ਵੱਡੇ ਫ਼ੈਸਲੇ, ਬਦਲ ਦਿੱਤਾ 1965 ਵਾਲਾ ਐਕਟ
ਇਥੇ ਹੈਰਾਨ ਕਰ ਵਾਲੀ ਗੱਲ ਇਹ ਵੀ ਹੈ ਕਿ ਭਾਜਪਾ ਵੱਲੋਂ ਲੁਧਿਆਣਾ ਜ਼ਿਮਨੀ ਚੋਣ ਵਿਚ ਜਿੱਥੇ ਸਭ ਤੋਂ ਅਖੀਰ ਵਿਚ ਉਮੀਦਵਾਰ ਐਲਾਨਿਆ, ਉਥੇ ਹੀ ਚੋਣ ਪ੍ਰਚਾਰ ਵੀ ਉਸ ਪੱਧਰ ਨਹੀਂ ਕੀਤਾ, ਜਿਸ ਦੀ ਲੋੜ ਸੀ। ਪਰ ਇਸ ਦੇ ਬਾਵਜੂਦ ਭਾਜਪਾ ਨੇ ਇਥੇ ਉਮੀਦ ਤੋਂ ਵੱਧ ਪ੍ਰਦਰਸ਼ਨ ਕੀਤਾ ਹੈ। ਇਸ ਦੇ ਉਲਟ ਜੇਕਰ ਅਕਾਲੀ ਦਲ ਦੇ ਨਤੀਜੇ 'ਤੇ ਨਜ਼ਰ ਮਾਰੀ ਜਾਵੇ ਅਕਾਲੀ ਨੂੰ ਹੁਣ ਤਕ 2575 ਵੋਟਾਂ ਮਿਲੀਆਂ ਹਨ। ਕੁੱਲ ਮਿਲਾ ਕੇ ਜੇਕਰ ਦੇਖਿਆ ਜਾਵੇ ਤਾਂ ਜੇਕਰ ਅਕਾਲੀ-ਭਾਜਪਾ ਜੇਕਰ ਗਠਜੋੜ ਨਾਲ ਚੋਣ ਮੈਦਾਨ ਵਿਚ ਉਤਰਦੇ ਤਾਂ ਸੁਭਾਵਕ ਹੈ ਕਿ ਇਥੇ ਆਮ ਆਦਮੀ ਪਾਰਟੀ ਨੂੰ ਜ਼ਬਰਦਸਤ ਟੱਕਰ ਦੇ ਸਕਦੇ ਸਨ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ, 500 ਅਸਾਮੀਆਂ ਭਰਨ ਨੂੰ ਪ੍ਰਵਾਨਗੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਾਊਂਟਿੰਗ ਸੈਂਟਰ ਬਾਹਰ ਪਹੁੰਚਿਆ ਨੀਟੂ ਸ਼ਟਰਾਂ ਵਾਲਾ, ਜਲੰਧਰ ਤੋਂ ਨੋਟਾਂ ਦੇ ਹਾਰ ਲੈ ਕੇ ਪਹੁੰਚੇ ਸਮਰਥਕ (ਵੀਡੀਓ)
NEXT STORY