ਗੁਰਦਾਸਪੁਰ (ਗੁਰਪ੍ਰੀਤ ਸਿੰਘ) - ਗੁਰਦਾਸਪੁਰ ਦੇ ਕਸਬਾ ਧਾਰੀਵਾਲ ਚੋਂ ਲੰਘਦੀ ਅਪਰ ਬਾਰੀ ਦੋਆਬ ਨਹਿਰ ਵਿੱਚ ਇੱਕ ਲੜਕੀ ਨੇ ਛਾਲ ਮਾਰ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਪਰ ਮੌਕੇ 'ਤੇ ਨਹਿਰ ਕਿਨਾਰੇ ਸਬਜ਼ੀ ਫਰੂਟ ਦੀਆਂ ਰੇਹੜੀਆਂ ਫੜੀਆਂ ਵਾਲੇ ਕੁਝ ਦੁਕਾਨਦਾਰਾਂ ਨੇ ਦਲੇਰੀ ਦਿਖਾਉਂਦੇ ਹੋਏ ਲੜਕੀ ਨੂੰ ਪਾਣੀ ਦੇ ਤੇਜ਼ ਵਹਾਅ ਚੋਂ ਸਹੀ ਸਲਾਮਤ ਬਾਹਰ ਕੱਢ ਲਿਆ।
ਉੱਥੇ ਹੀ ਸਥਾਨਿਕ ਦੁਕਾਨਦਾਰਾਂ ਨੇ ਦੱਸਿਆ ਕਿ ਇਹ ਲੜਕੀ ਦਿਮਾਗੀ ਤੌਰ ਤੇ ਕੁਝ ਪਰੇਸ਼ਾਨ ਲੱਗ ਰਹੀ ਸੀ ਸਵੇਰ ਦੀ ਹੀ ਨਹਿਰ ਦੇ ਪੁੱਲ ਦੇ ਆਸ ਪਾਸ ਘੁੰਮ ਰਹੀ ਸੀ। ਦੁਕਾਨਦਾਰਾਂ ਨੇ ਦੱਸਿਆ ਕਿ ਗੱਲਬਾਤ ਦੌਰਾਨ ਲੜਕੀ ਨੇ ਦੱਸਿਆ ਹੈ ਕਿ ਉਹ ਗੁਰਦਾਸਪੁਰ ਦੇ ਨਜ਼ਦੀਕੀ ਕਿਸੇ ਪਿੰਡ ਦੀ ਰਹਿਣ ਵਾਲੀ ਹੈ ਪਰ ਜਦੋਂ ਉਨ੍ਹਾਂ ਨੇ ਉਸ ਕੋਲੋਂ ਕੋਈ ਮੋਬਾਈਲ ਨੰਬਰ ਪੁੱਛਿਆ ਤਾਂ ਲੜਕੀ ਕੋਈ ਵੀ ਮੋਬਾਈਲ ਨੰਬਰ ਨਾ ਦੱਸ ਸਕੀ।
ਨਹਿਰ ਦੇ ਨਜ਼ਦੀਕ ਰੇਹੜੀ ਲਗਾਉਣ ਵਾਲੇ ਦੁਕਾਨਦਾਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਜਦੋਂ ਉਸਨੇ ਨਹਿਰ ਚੋਂ ਕੱਢ ਕੇ ਇਸ ਲੜਕੀ ਨਾਲ ਗੱਲ ਕੀਤੀ ਤਾਂ ਲੜਕੀ ਨੇ ਦੱਸਿਆ ਕਿ ਉਸ ਦੀ ਕਿਸੇ ਲੜਕੇ ਦੇ ਨਾਲ ਗੱਲਬਾਤ ਚੱਲ ਰਹੀ ਸੀ ਜਿਸ ਨੂੰ ਪਿਆਰ ਕਰਦੀ ਸੀ ਪਰ ਲੜਕੇ ਨੇ ਉਸ ਨੂੰ ਨਾ ਕਰ ਦਿੱਤੀ। ਜਿਸ ਕਾਰਨ ਉਹ ਦਿਮਾਗੀ ਤੌਰ 'ਤੇ ਪਰੇਸ਼ਾਨ ਰਹਿਣ ਲੱਗ ਗਈ ਅਤੇ ਇੰਨਾ ਵੱਡਾ ਕਦਮ ਚੁੱਕ ਲਿਆ। ਇਸ ਮੌਕੇ ਰਾਹਗੀਰਾਂ ਦੀ ਵੀ ਵੱਡੀ ਭੀੜ ਇਕੱਠੀ ਹੋ ਗਈ ਸੀ।
ਵੱਡੀ ਖ਼ਬਰ: ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਮਾਂ ’ਤੇ ਚੱਲੀਆਂ ਗੋਲੀਆਂ
NEXT STORY