ਨੈਸ਼ਨਲ ਡੈਸਕ- ਗੁਜਰਾਤ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਵਡੋਦਰਾ ਦੇ ਸਾਮਾ ਇਲਾਕੇ 'ਚ ਈਮੇਲ ਰਾਹੀਂ ਇੱਕ ਨਿੱਜੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਜਿਸ ਮਗਰੋਂ ਇਲਾਕੇ 'ਚ ਸਨਸਨੀ ਫੈਲ ਗਈ ਤੇ ਕੁਝ ਹੀ ਮਿੰਟਾਂ ਦੇ ਅੰਦਰ ਸਕੂਲ ਦੇ ਵਿਦਿਆਰਥੀਆਂ ਨੂੰ ਘਰ ਭੇਜ ਦਿੱਤਾ ਗਿਆ।
ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 5 ਮਹੀਨਿਆਂ 'ਚ ਇਹ ਦੂਜੀ ਵਾਰ ਹੈ, ਜਦੋਂ ਇਸ ਸਕੂਲ ਨੂੰ ਧਮਕੀ ਮਿਲੀ ਹੈ। ਇੱਕ ਅਧਿਕਾਰੀ ਨੇ ਕਿਹਾ ਕਿ ਬੰਬ ਨਿਰੋਧਕ ਯੂਨਿਟ ਅਤੇ ਸਿਨਿਫਿੰਗ ਡੌਗ ਸਕੁਆਡ ਨੇ ਮੌਕੇ 'ਤੇ ਪਹੁੰਚ ਕੇ ਤਿੰਨ ਘੰਟੇ ਇਲਾਕੇ ਦੀ ਤਲਾਸ਼ੀ ਕੀਤੀ, ਪਰ ਕੋਈ ਸ਼ੱਕੀ ਵਸਤੂ ਨਹੀਂ ਮਿਲੀ, ਜਿਸ ਮਗਰੋਂ ਧਮਕੀ ਨੂੰ ਝੂਠਾ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ- ਇਹ ਹੈ ਅਸਲੀ 'ਏਕ ਕਾ ਡਬਲ' ! ਜਦੋਂ ATM ਮਸ਼ੀਨ ਨੇ ਲੋਕਾਂ ਨੂੰ ਕਰ'ਤਾ ਮਾਲਾਮਾਲ...
ਪੁਲਸ ਇੰਸਪੈਕਟਰ ਐੱਮ.ਵੀ. ਰਾਠੌਰ ਨੇ ਕਿਹਾ, "ਸਕੂਲ ਪ੍ਰਸ਼ਾਸਨ ਨੇ ਸੋਮਵਾਰ ਸਵੇਰੇ ਪੁਲਸ ਨੂੰ ਬੰਬ ਧਮਾਕੇ ਦੀ ਧਮਕੀ ਵਾਲੀ ਈਮੇਲ ਬਾਰੇ ਸੂਚਿਤ ਕੀਤਾ ਅਤੇ ਵਿਦਿਆਰਥੀਆਂ ਨੂੰ ਘਰ ਵਾਪਸ ਭੇਜ ਦਿੱਤਾ।" ਸਕੂਲ ਨੇ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਵੇਰੇ 9:15 ਵਜੇ ਫ਼ੋਨ ਕਰ ਕੇ ਉਨ੍ਹਾਂ ਨੂੰ ਲੈ ਜਾਣ ਦੀ ਅਪੀਲ ਕੀਤੀ।
ਰਾਠੌਰ ਨੇ ਪੁਸ਼ਟੀ ਕੀਤੀ ਕਿ ਸਕੂਲ ਦੇ ਅਹਾਤੇ ਵਿੱਚ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਜ਼ਿਕਰਯੋਗ ਹੈ ਕਿ ਸਕੂਲ ਨੂੰ ਇਸ ਸਾਲ 24 ਜਨਵਰੀ ਨੂੰ ਵੀ ਧਮਾਕੇ ਦੀ ਧਮਕੀ ਵਾਲੀ ਈਮੇਲ ਮਿਲੀ ਸੀ।
ਇਹ ਵੀ ਪੜ੍ਹੋ- ਵਿਦਿਆਰਥੀਆਂ ਦੀਆਂ ਲੱਗੀਆਂ ਮੌਜਾਂ ! ਭੱਖ਼ਦੀ ਗਰਮੀ ਕਾਰਨ 7 ਜੁਲਾਈ ਤੱਕ ਹੋ ਗਿਆ ਛੁੱਟੀਆਂ ਦਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੁੜੀ ਦਾ ਕਿਤੇ ਹੋਰ ਹੋ ਗਿਆ ਰਿਸ਼ਤਾ, ਟੁੱਟੇ ਦਿਲ ਦੇ ਆਸ਼ਕ ਨੇ ਜੋ ਕੀਤਾ, ਜਾਣ ਰਹਿ ਜਾਓਗੇ ਦੰਗ
NEXT STORY