ਫਰੀਦਾਬਾਦ- ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਗਰਭਵਤੀ ਔਰਤ ਦੀ ਮੌਤ ਹੋ ਗਈ। ਮ੍ਰਿਤਕ ਔਰਤ ਨੇ ਆਈਸਕ੍ਰੀਮ ਖਾਧੀ ਅਤੇ ਉਸਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਲਾਜ ਦੌਰਾਨ ਔਰਤ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਮ੍ਰਿਤਕ ਔਰਤ ਦੀ ਪਛਾਣ ਹਿਨਾ ਵਜੋਂ ਹੋਈ ਹੈ। ਉਹ ਗ੍ਰੀਨਫੀਲਡ ਕਾਲੋਨੀ ਵਿਚ ਰਹਿੰਦੀ ਸੀ। ਔਰਤ ਨੂੰ ਬਚਪਨ ਤੋਂ ਹੀ ਕਿਡਨੀ ਸਬੰਧੀ ਬੀਮਾਰੀ ਸੀ। ਡਾਕਟਰਾਂ ਨੇ ਉਸ ਨੂੰ ਠੰਡੀਆਂ ਚੀਜ਼ਾਂ ਖਾਣ ਤੋਂ ਮਨ੍ਹਾ ਕੀਤਾ ਸੀ ਪਰ ਔਰਤ ਨੇ ਆਈਸਕ੍ਰੀਮ ਖਾਧੀ ਅਤੇ ਉਸ ਦੀ ਸਿਹਤ ਵਿਗੜ ਗਈ। ਜਿਸ ਕਾਰਨ ਉਸ ਦੀ ਮੌਤ ਹੋ ਗਈ।
ਡਾਕਟਰਾਂ ਮੁਤਾਬਕ ਹਿਨਾ ਦੀ ਕਿਡਨੀ ਬੀਮਾਰ ਕਾਰਨ ਠੰਡੀਆਂ ਚੀਜ਼ਾਂ ਖਾਣ ਕਾਰਨ ਉਸ ਦੀ ਹਾਲਤ ਗੰਭੀਰ ਹੋ ਗਈ। ਪ੍ਰੈਗਨੈਂਸੀ ਵਿਚ ਸਰੀਰ ਪਹਿਲਾਂ ਹੀ ਸੰਵੇਦਨਾਸ਼ੀਲ ਹੁੰਦਾ ਹੈ ਅਤੇ ਹਿਨਾ ਦੀ ਸਥਿਤੀ ਨੇ ਇਸ ਜ਼ੋਖਮ ਨੂੰ ਹੋਰ ਵਧਾ ਦਿੱਤਾ। ਆਈਸਕ੍ਰੀਮ ਖਾਣ ਮਗਰੋਂ ਹਿਨਾ ਦੀ ਸਿਹਤ ਵਿਗੜ ਗਈ। ਹਸਪਤਾਲ ਨੇ ਪੂਰੀ ਕੋਸ਼ਿਸ਼ ਕੀਤੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਇਹ ਘਟਨਾ ਸਿਹਤ ਸਾਵਧਾਨੀਆਂ ਪ੍ਰਤੀ ਜਾਗਰੂਕਤਾ ਦੀ ਜ਼ਰੂਰਤ ਨੂੰ ਦਰਸਾਉਂਦੀ ਹੈ।
ਅੱਜ ਤੋਂ UPI, LPG, ਰੇਲ ਟਿਕਟ ਬੁਕਿੰਗ ਅਤੇ ਬੈਂਕਿੰਗ ਸੈਕਟਰ 'ਚ ਹੋਣਗੇ ਵੱਡੇ ਬਦਲਾਅ
NEXT STORY