ਨੈਸ਼ਨਲ ਡੈਸਕ : ਕੇਰਲ 'ਚ ਇੱਕ 26 ਸਾਲਾ ਨਸ਼ੇੜੀ ਨੇ ਘਰ ਦੇ ਬਾਹਰ ਖਾਣਾ ਬਣਾਉਂਦੇ ਸਮੇਂ ਹੋਏ ਝਗੜੇ ਵਿੱਚ ਆਪਣੀ ਮਾਂ ਦੀ ਕਥਿਤ ਤੌਰ 'ਤੇ ਹੱਤਿਆ ਕਰ ਦਿੱਤੀ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਵੀਰਵਾਰ ਰਾਤ ਪੱਲੀਕਾਥੋਡੂ ਦੇ ਨੇੜੇ ਇੱਕ ਪਿੰਡ ਵਿੱਚ ਵਾਪਰੀ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ 46 ਸਾਲਾ ਸਿੰਧੂ ਵਜੋਂ ਹੋਈ ਹੈ, ਜੋ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਲਾਟਰੀ ਟਿਕਟਾਂ ਵੇਚਦੀ ਸੀ। ਸਿੰਧੂ ਦਾ ਪੁੱਤਰ ਅਰਵਿੰਦ ਕਥਿਤ ਤੌਰ 'ਤੇ ਨਸ਼ੇ ਦੀ ਲਤ ਨਾਲ ਜੂਝ ਰਿਹਾ ਸੀ ਅਤੇ ਉਸਦਾ ਇਲਾਜ ਚੱਲ ਰਿਹਾ ਸੀ। ਅਰਵਿੰਦ ਪਹਿਲਾਂ ਜੇਸੀਬੀ ਡਰਾਈਵਰ ਸੀ।
ਪੁਲਸ ਦੇ ਅਨੁਸਾਰ ਜਦੋਂ ਇਹ ਘਟਨਾ ਵਾਪਰੀ ਤਾਂ ਘਰ ਵਿੱਚ ਸਿਰਫ਼ ਮਾਂ ਅਤੇ ਪੁੱਤਰ ਹੀ ਸਨ। ਪੁਲਸ ਨੇ ਕਿਹਾ ਕਿ ਰੌਲਾ ਸੁਣ ਕੇ ਗੁਆਂਢੀ ਦੌੜੇ ਅਤੇ ਦੇਖਿਆ ਕਿ ਅਰਵਿੰਦ ਆਪਣੀ ਮਾਂ ਦੀ ਲਾਸ਼ ਕੋਲ ਬੈਠਾ ਸੀ। ਪੁਲਸ ਨੇ ਕਿਹਾ ਕਿ ਅਰਵਿੰਦ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਿੰਧੂ ਦਾ ਛੋਟਾ ਪੁੱਤਰ ਅਲਾਪੁਝਾ 'ਚ ਪੜ੍ਹ ਰਿਹਾ ਹੈ। ਪੁਲਿਸ ਨੇ ਕਿਹਾ ਕਿ ਸਿੰਧੂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਲਿਜਾਇਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚਾਰਜਿੰਗ ਪੂਰੀ ਹੋਣ ਤੋਂ ਬਾਅਦ ਵੀ Plug On ਹੈ, ਤਾਂ ਕੀ ਚੱਲਦਾ ਰਹਿੰਦਾ ਹੈ ਬਿਜਲੀ ਦਾ ਮੀਟਰ?
NEXT STORY